
ਸਮਾਜ ਦੇ ਸਰਵਪੱਖੀ ਵਿਕਾਸ ਲਈ ਹਰ ਯੁੱਗ ਅੰਦਰ ਹੀ ਵਿਗਿਆਨਕ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੁੰਦੀ ਹੈ। ਇਹ ਦ੍ਰਿਸ਼ਟੀਕੋਣ ਸਮਕਾਲੀ ਪ੍ਰਸਥਿਤੀਆਂ ਚੋਂ ਪੈਦਾ ਹੁੰਦਾ ਹੈ। ਮੌਜੂਦਾ ਸੂਚਨਾ ਤਕਨਾਲੋਜੀ ਦੇ ਯੁੱਗ ਅੰਦਰ ਵਿਗਿਆਨਕ ਦ੍ਰਿਸ਼ਟੀਕੋਣ ਦੀ ਲੋੜ ਵਧੇਰੇ ਜਾਪਦੀ ਹੈ ਜਿੱਥੇ ਹਰ ਪਲ ਤਬਦੀਲੀ ਵਾਪਰਦੀ ਹੈ ਤੇ ਇਹ ਤਬਦੀਲੀ ਸੰਸਾਰ ਭਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਸਾਰੇ ਕੁਝ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਹੀ ਸਹੀ ਢੰਗ ਨਾਲ ਸਮਝ ਕੇ ਮਾਨਵਤਾ ਦੇ ਭਲੇ ਲਈ ਕੋਈ ਉੱਦਮ ਕੀਤਾ ਜਾ ਸਕਦਾ ਹੈ...
Scientific temper describes an attitude which involves the application of logic and the avoidance of bias and preconceived notions. Discussion, argument and analysis are vital parts of scientific temper. It is thus necessarily open — admitting every point of view, however heterodox it might be, or where it comes from. Elements of fairness, equality and democracy are built into it
ਇਸ ਸਬੰਧੀ ਆਪਣੇ ਵਿਚਾਰ ਜ਼ਰੂਰ ਦਿਓ....
ਬਿਲਕੁਲ ਸਹਿਮਤ ਹਾਂ.. ਅੱਜ ਦੇ ਦੌਰ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਦੀ ਲੋੜ ਵਧੇਰੇ ਜਾਪਦੀ ਹੈ। ਵਿਗਿਆਨਕ ਦ੍ਰਿਸ਼ਟੀਕੋਣ ਦੇ ਪਰਸਾਰ ਲਈ ਸਭ ਤੋਂ ਪਹਿਲਾਂ ਕੱਟੜ ਅਤੇ ਤੰਗ-ਦਿਲ ਵਿਚਾਰਾਂ ਨੂੰ ਸੋਚ ਵਿਚੋਂ ਖਾਰਜ ਕਰਨਾ ਲਾਜ਼ਮੀ ਹੈ।
ReplyDeleteਵਿਗਿਆਨਕ ਦ੍ਰਿਸ਼ਟੀਕੋਣ ਕਿਵੇਂ ਤੇ ਕਿਓਂ ਦਾ ਨਿਤਾਰਾ ਕਰਦਾ ਹੈ। ਇਸ ਦਾ ਹੋਣਾ ਲਾਜ਼ਮੀ ਹੈ।
ReplyDeleteਵਧੀਆ ਸੋਚ !
ਹਰਦੀਪ